| Intro | Punjabi author |
| A.K.A. | Swaraj Bir |
| Is |
Writer Editor |
| From | India |
| Type |
Journalism Literature |
| Gender | male |
| Birth | 22 April 1958 |
| Age: | 62 years |
ਡਾ. ਸਵਰਾਜਬੀਰ ਪੰਜਾਬੀ ਟ੍ਰਿਬਿਊਨ ਅਖ਼ਬਾਰ ਦਾ ਸੰਪਾਦਕ ਅਤੇ ਪੰਜਾਬੀ ਦੇ ਚੌਥੀ ਪੀੜ੍ਹੀ ਦੇ ਉਨ੍ਹਾਂ ਨਾਟਕਕਾਰਾਂ ਵਿਚੋਂ ਇੱਕ ਹੈ ਜਿਸ ਨੇ ਨਾਟਕ ਦੇ ਖੇਤਰ ਵਿੱਚ ਭਾਰਤੀ ਮਿੱਥ ਕਥਾਵਾਂ ਦੀ ਪਰੰਪਰਾ ਵਿੱਚੋਂ ਵਿਸ਼ਿਆਂ ਦੀ ਚੋਣ ਕਰਨ ਰਾਹੀਂ ਆਪਣੀ ਨਵੇਕਲੀ ਪਛਾਣ ਸਥਾਪਤ ਕੀਤੀ ਹੈ।
ਸਾਲ 2016 ਦੇ ਐਲਾਨੇ ਗਏ ਸਾਹਿਤ ਅਕਾਦਮੀ ਅਵਾਰਡਾਂ ‘ਚ ਪੰਜਾਬੀ ਦੇ ਨਾਟਕਕਾਰ ਸਵਰਾਜਬੀਰ ਦੇ ਨਾਟਕ ‘ਮੱਸਿਆ ਦੀ ਰਾਤ’ ਨੂੰ ਇਸ ਸਨਮਾਨ ਲਈ ਚੁਣਿਆ ਗਿਆ ਹੈ।
ਜੀਵਨ
ਭਾਰਤੀ ਪੰਜਾਬ ਦੇ ਜਿਲਾ ਗੁਰਦਾਸਪੁਰ ਵਿੱਚ ਘੁਮਾਣ ਪੰਡੋਰੀ ਦੇ ਨੇੜੇ ਇੱਕ ਕਸਬੇ ਮਲੋਵਾਲੀ ਵਿੱਚ ਜੰਮਿਆ ਪਲਿਆ।
ਉਸਨੇ ਆਪਣਾ ਸਾਹਿਤਕ ਜੀਵਨ 1978-79 ਵਿੱਚ ਕਵੀ ਦੇ ਤੌਰ ਤੇ ਸ਼ੁਰੂ ਕੀਤਾ ਸੀ ਪਰ ਬਾਅਦ ਵਿੱਚ ਉਹਨਾ ਨੇ ਨਾਟਕ ਦੀ ਵਿਧਾ ਵਿੱਚ ਜਿਆਦਾ ਰੁਚੀ ਹੋ ਗਈ।ਉਹਨਾ ਦੇ ਕਈ ਨਾਟਕ ਦੇਸ ਵਿਦੇਸ ਵਿੱਚ ਖੇਡੇ ਜਾ ਚੁੱਕੇ ਹਨ।
- ਸਵਾਰਾਜਬੀਰ ਨੇ ਮਿੱਥ ਵਿਚੋਂ ਨਾਟਕ ਸਿਰਜਿਆ ਹੈ ਤੇ ਉਸ ਨੇ ਪੰਜਾਬ ਨਾਟਕਕਾਰੀ ਦੀਆਂ ਬਣੀਆਂ ਮਿੱਥਾਂ ਨੂੰ ਤੋੜਿਆ ਵੀ ਹੈ। ਉਹ ਪੰਜਾਬੀ ਦਾ ਵੱਡਾ,ਵਿਲੱਖਣ ਤੇ ਨਵੇਂ ਅਮਦਾਜ਼ ਦਾ ਨਾਟਕਕਾਰ ਹੈ। ਸਵਾਰਾਜਬੀਰ ਇੱਕ ਅਜਿਹਾ ਵਿਅਕਤੀ ਹੈ ਜੋ ਆਪਣੀਆ ਰਚਨਾਵਾਂ ਵਿੱਚ ਆਪਣੀ ਵਿਚਾਰਸ਼ੀਲਤਾ ਨੂੰ ਕਥਾਨਕ ਦਾ ਹਿੱਸਾ ਜਾਂ ਅਧਾਰ ਤਾਂ ਬਣਾਉਂਦਾ ਹੈ ਪਰ ਇਹ ਸਭ ਕੁਝ ਕਰਦਿਆਂ ਆਪਣੀ ਰਚਨਾ ਵਿਚਲੀ ਸਾਹਿਕਤਾ ਨੂੰ ਹਰ ਰਚਨਾ ਵਿੱਚ ਵੱਖਰੇ ਸਮਾਜਿਕ, ਯਥਾਰਥ ਦੀ ਵਿਆਖਿਆ ਕਰਦੇ ਹੋਏ ਵੀ ਆਪਣੀ ਅਦਬੀ ਭੂਮਿਕਾ ਨਿਭਾ ਜਾਂਦਾ ਹੈ।
ਨਾਟਕਕਾਰ
ਡਾ. ਸਰਾਜਬੀਰ ਨੇ ਨਾਟਕ ਲੇਖਕ ਵਜੋਂ ਵੀ ਬਹੁਤ ਨਾਮਣਾ ਖੱਟਿਆ ਹੈ। ਉਸ ਦੇ ਨਾਟਕ ਸਟੇਜ ਤੇ ਖੇਡੇ ਗਏ ਹਨ। ਨਾਟ ਖੇਤਰ ਵਿਚ ਉਸ ਦੀ ਜੁਗਲਬੰਦੀ ਰੰਗਕਰਮੀ ਕੇਵਲ ਧਾਲੀਵਾਲ ਨਾਲ ਬਣੀ।
ਸੰਪਾਦਕ
ਸਵਰਾਜਬੀਰ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਹੈ । ਉਸ ਦੇ ਸੰਪਾਦਕੀ ਸਪਸ਼ਟ ਅਤੇ ਦਿਸ਼ਾ ਬੋਧਕ ਹੁੰਦੇ ਹਨ ।ਆਪਣੇ ਸੰਪਾਦਕੀ ਲੇਖਾਂ ਵਿੱਚ ਉਹ ਹਮੇਸ਼ਾ ਤਤਕਾਲੀ ਮੁੱਦੇ ਤੇ ਖੋਜ ਭਰਪੂਰ ਗੱਲ ਕਰਦਾ ਹੈ।ਉਸ ਨੇ ਸਿਆਸੀ ਸ਼ਬਦਾਵਲੀ ਨੂੰ ਨਵੇਂ ਸੰਦਰਭ ਵਿੱਚ ਪਰਿਭਾਸ਼ਿਤ ਕੀਤਾ ਹੈ।
ਚੋਣਵੇਂ ਸੰਪਾਦਕੀ
- ਦੱਖਣੀ ਏਸ਼ੀਆ ਵਿਚ ਜਮਹੂਰੀਅਤ
- ਲੋਕ ਵੇਦਨਾ ਨੂੰ ਸਮਝਦਿਆਂ
- ਅੰਮ੍ਰਿਤਸਰ – ਦੁਖਾਂਤ ਦੀਆਂ ਪਰਤਾਂ
- ਪਰੰਪਰਾ ਅਤੇ ਨਵ-ਚੇਤਨਾ
- ਰਾਜਧਾਨੀ : ਸੁਪਨਾ ਤੇ ਹਕੀਕਤ
- ਕਿਰਤ ਅਤੇ ਪੰਜਾਬੀ
- ਪੰਜਾਬ ਵਿਚ ਤੀਸਰੇ ਬਦਲ ਦੀ ਤਲਾਸ਼
- ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਨਕਸ਼
- ਅਨੁਸ਼ਾਸਨ ਅਤੇ ਜਮਹੂਰੀਅਤ
- ਕਵੀ, ਕਵਿਤਾ ਤੇ ਬੰਦੀਖਾਨਾ
- ਪਹਿਲਾ ਵਿਸ਼ਵ ਯੁੱਧ ਤੇ ਪੰਜਾਬ
- ਇਤਿਹਾਸ ਅਤੇ ਇਤਿਹਾਸਕਾਰ
- ਚੁੱਪ ਦੀ ਸਾਜ਼ਿਸ਼ ਦੇ ਵਿਰੁੱਧ
- ਹਜੂਮੀ ਹਿੰਸਾ ਦੀ ਮਾਨਸਿਕਤਾ
- ਸੰਸਥਾਵਾਂ ਦੀ ਅਧੋਗਤੀ
- ਕਿਸਾਨੀ ਦਾ ਸੰਕਟ
- ਦਹਿਸ਼ਤਗਰਦੀ ਦੀ ਗੰਭੀਰ ਸਮੱਸਿਆ
- ਨਫ਼ਰਤ ਵਿਰੁੱਧ ਲੜਾਈ
- ਮਨੁੱਖੀ ਹੱਕਾਂ ਦਾ ਨਾਇਕ
- ਧਾਰਮਿਕ ਕੁੜੱਤਣ ਦੇ ਰਾਹ-ਰਸਤੇ
ਰਚਨਾਵਾਂ
ਕਾਵਿ-ਸੰਗ੍ਰਹਿ
- ਆਪੋ ਆਪਣੀ ਰਾਤ (1985)
- ਸਾਹਾਂ ਥਾਣੀਂ (1989)
- 23 ਮਾਰਚ
ਨਾਟਕ
- ਧਰਮ ਗੁਰੂ
- ਮੇਦਨੀ
- ਕ੍ਰਿਸ਼ਨ
- ਸ਼ਾਇਰੀ
- ਕੱਲਰ
- ਜਨ ਦਾ ਗੀਤ
- ਤਸਵੀਰਾਂ
- ਅਗਨੀ ਕੁੰਡ
- ਮੱਸਿਆ ਦੀ ਰਾਤ